ਪ੍ਰਧਾਨ ਮੰਤਰੀ ਨੇ ਸ਼੍ਰੀ ਲਾਰੈਂਸ ਵੋਂਗ ਨੂੰ ਚੋਣ ਵਿੱਚ ਜਿੱਤ ‘ਤੇ ਵਧਾਈਆਂ ਦਿੱਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਲਾਰੈਂਸ ਵੋਂਗ ਨੂੰ ਚੋਣਾਂ ਵਿੱਚ ਜਿੱਤ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਲੋਕਾਂ ਵਿੱਚ ਗਹਿਰੇ ਸਬੰਧਾਂ ‘ਤੇ ਅਧਾਰਿਤ ਮਜ਼ਬੂਤ ਅਤੇ ਬਹੁਪੱਖੀ ਸਾਂਝੇਦਾਰੀ ‘ਤੇ ਜ਼ੋਰ ਦਿੱਤਾ।

ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ‘ਤੇ @LawrenceWongST ਨੂੰ ਹਾਰਦਿਕ ਵਧਾਈਆਂ। ਭਾਰਤ ਅਤੇ ਸਿੰਗਾਪੁਰ ਦਰਮਿਆਨ ਲੋਕਾਂ ਦੇ ਵਿੱਚ ਗਹਿਰੇ ਸਬੰਧਾਂ ‘ਤੇ ਅਧਾਰਿਤ ਮਜ਼ਬੂਤ ਅਤੇ ਬਹੁਪੱਖੀ ਸਾਂਝੇਦਾਰੀ ਹੈ। ਮੈਂ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਤਤਪਰ ਹਾਂ।”

 

 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ

(Release ID: 2126707) 

Read this release in: English Urdu Hindi Marathi Bengali Assamese Manipuri Gujarati Tamil Telugu Malayalam
Exit mobile version